Haryana News

ਚੰਡੀਗੜ੍ਹ, 4 ਮਾਰਚ – ਹਰਿਆਣਾ ਦੀ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਕਿਹਾ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸ਼ਲਾਘਾਯੋਗ ਯੋਗਦਾਨ ਦੇਣ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਮਹਿਲਾ ਮਜਬੂਤੀਕਰਣ ਨੂੰ ਪ੍ਰੋਤਸਾਹਨ ਦੇਣ ਦੇ ਉਦੇਸ਼ ਨਾਲ ਕੌਮਾਂਤਰੀ, ਕੌਮੀ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿਚ ਮਹਤੱਵਪੂਰਨ ਯੋਗਦਾਨ ਦੇਣ ਵਾਲੀ ਹਰਿਆਣਵੀਂ ਪ੍ਰਤਿਭਾਵਾਂ ਨੁੰ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ।

          ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਸ੍ਰੀਮਤੀ ਕਮਲੇਸ਼ ਢਾਂਡਾ ਨੇ ਇਹ ਗੱਲ ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ‘ਤੇ ਦਿੱਤੇ ਜਾਣ ਵਾਲੇ ਪੁਰਸਕਾਰਾਂ ਨੂੰ ਲੈ ਕੇ ਗਠਨ ਕਮੇਟੀ ਦੀ ਮੀਟਿੰਗ ਦੌਰਾਨ ਕਹੀ। ਉਨ੍ਹਾਂ ਨੇ ਕਿਹਾ ਕਿ ਸ੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ ਹਾਸਲ ਕਰਨ ਵਾਲੀ ਮਹਿਲਾ ਨੁੰ 5 ਲੱਖ ਰੁਪਏ ਦੀ ਰਕਮ, ਸ਼ਾਨ ਅਤੇ ਪ੍ਰਸਸ਼ਤੀ ਪੱਤਰ ਦਿੱਤਾ ਜਾਵੇਗਾ।

          ਉਨ੍ਹਾਂ ਨੇ ਕਿਹਾ ਕਿ ਹਰ ਸਾਲ 8 ਮਾਰਚ ਦੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਹਰਿਆਣਾ ਸਰਕਾਰ ਵੱਲੋਂ ਰਾਜ ਪੱਧਰੀ ਪ੍ਰੋਗ੍ਰਾਮ ਵਿਚ ਸਿਖਿਆ, ਸਭਿਆਚਾਰਕ, ਗਾਇਨ, ਕਲਾ, ਮੈਡੀਕਲ, ਸਮਾਜ ਭਲਾਈ, ਜਾਗ੍ਰਿਤੀ ਜਾਗਰਣ, ਮਜਬੂਤੀਕਰਣ, ਖੇਡ , ਪਰਵਤਰੋਹਨ ਸਮੇਤ ਵੱਖ-ਵੱਖ ਖੇਤਰਾਂ ਵਿਚ ਸੂਬੇ ਦਾ ਨਾਂਅ ਰੋਸ਼ਨ ਕਰਨ ਵਾਲੀ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।

          ਉਨ੍ਹਾਂ ਨੇ ਕਿਹਾ ਕਿ ਸਨਮਾਨ ਸਮਾਰੋਹ ਵਿਚ ਸ੍ਰੀਮਤੀ ਸੁਸ਼ਮਾ ਸਵਰਾਜ ਪੁਰਸਕਾਰ ਸਮੇਤ ਹੋਰ ਸ਼੍ਰੇਣੀਆਂ ਦੇ ਪੁਰਸਕਾਰ ਵੀ ਦਿੱਤਾ ਜਾਣਗੇ। ਜਿਸ ਵਿਚ ਇੰਦਰਾ ਗਾਂਧੀ ਮਹਿਲਾ ਭਗਤੀ ਪੁਰਸਕਾਰ, ਕਲਪਣਾ ਚਾਵਲਾ ਬਹਾਦੁਰੀ ਪੁਰਸਕਾਰ, ਭੈਣ ਛੰਨੋ ਦੇਵੀ ਪੰਚਾਇਤੀ ਰਾਜ ਪੁਰਸਕਾਰ, ਲਾਇਫਟਾਇਮ ਅਚੀਵਮੈਂਟ ਅਵਾਰਡ, ਏਏਨਐਮ/ਨਰਸਿਸ/ਐਮਪੀਡਬਲਿਯੂ ਸ਼੍ਰੇਣੀ ਵਿਚ ਪੁਰਸਕਾਰ, ਮਹਿਲਾ ਖਿਡਾਰੀ ਪੁਰਸਕਾਰ, ਸਰਕਾਰੀ ਕਰਮਚਾਰੀ, ਸਮਾਜਿਕ ਕਾਰਜਕਰਤਾ, ਮਹਿਲਾ ਉਦਮੀ, ਨੋਮਿਨਆਫ ਨਾਰੀ ਸ਼ਕਤੀ ਪੁਰਸਕਾਰ, ਮਹਿਲਾਵਾਂ ਨੂੰ ਐਕਸੀਲੈਂਸ ਕੰਮ ਕਰਨ ‘ਤੇ ਪੁਰਸਕਾਰ ਦਿੱਤਾੇ ਜਾਣਗੇ। ਉਨ੍ਹਾਂ ਨੇ ਦਸਿਆ ਕਿ ਸੂਬੇ ਵਿਚ ਬਿਹਤਰੀਨ ਕੰਮ ਕਰਲ ਵਾਲੀ ਆਂਗਨਵਾੜੀ ਵਰਕਸ ਨੂੰ ਵੀ ਅਵਾਰਡ ਦਿੱਤਾ ਜਾਵੇਗਾ ਜਿਸ ਦੇ ਲਈ ਵਿਭਾਗ ਵੱਲੋਂ ਬਿਨੇ ਕਰਨ ਵਾਲੀ ਆਂਗਨਵਾੜੀ ਵਰਕਰਸ ਦੇ ਇੰਟਰਵਿਊ ਵੀ ਲਏ ਗਏ।

          ਮੀਟਿੰਗ ਵਿਚ ਹਰਿਆਣਾ ਰਾਜ ਬਾਲ ਭਲਾਈ ਪਰਿਸ਼ਦ ਦੀ ਮਾਨਦ ਮਹਾਸਕੱਤਰ ਸ੍ਰੀਮਤੀ ਰੰਜੀਤਾ ਮੇਹਤਾ , ਮਹਿਲਾ ਅਤੇ ਬਾਲ ਵਿਕਾਸ ਵਿਪਾਗ ਦੀ ਕਮਿਸ਼ਨਰ ਅਤੇ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਵਿਭਾਂਗ ਦੀ ਨਿਦੇਸ਼ਕ ਸ੍ਰੀਮਤੀ ਮੋਨਿਕਾ ਮਲਿਕ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਰਹੇ।

ਮੁੱਖ ਮੰਤਰੀ ਨੇ ਗ੍ਰਾਮੀਣ ਸੰਵਰਧਨ ਅਤੇ ਮਹਾਗ੍ਰਾਮ ਯੋਜਨਾ ਤਹਿਤ 113 ਪਰਿਯੋਜਨਾਵਾਂ ਨੂੰ ਦਿੱਤੀ ਮੰਜੂਰੀ, ਇੰਨ੍ਹਾਂ ਪਰਿਯੋਜਨਾਵਾਂ ‘ਤੇ ਖਰਚ ਹੋਣਗੇ 121 ਕਰੋੜ ਰੁਪਏ

ਚੰਡੀਗੜ੍ਹ, 4 ਮਾਰਚ – ਹਰਿਆਣਾ ਸਰਕਾਰ ਨੇ ਸੱਤ ਜਿਲ੍ਹਿਆਂ ਵਿਚ ਗ੍ਰਾਮੀਣ ਸੰਵਰਧਨ ਅਤੇ ਮਹਾਗ੍ਰਾਮ ਯੋਜਨਾ ਤਹਿਤ 113 ਨਵੀਂ ਪਰਿਯੋਜਨਾਵਾਂ ਨੁੰ ਮੰਜੂਰੀ ਦਿੱਤੀ ਹੈ। ਇੰਨ੍ਹਾਂ ਪਰਿਯੋਜਨਾਵਾਂ ‘ਤੇ 121 ਕਰੋੜ ਰੁਪਏ ਖਰਚ ਹੋਣਗੇ। ਇਹ ਪਰਿਯੋਜਨਾਵਾਂ ਯਮੁਨਾਨਗਰ, ਪੰਚਕੂਲਾ, ਅੰਬਾਲਾ, ਫਰੀਦਾਬਾਦ, ਝੱਜਰ, ਭਿਵਾਨੀ ਅਤੇ ਦਾਦਰੀ ਵਿਚ ਸ਼ੁਰੂ ਹੋਣਗੀ।

          ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਅੱਜ ਇੱਥੇ ਜਨ ਸਿਹਤ ਇੰਜੀਨੀਅਰਿੰਗ ਵਿਭਾਗ ਵੱਲੋਂ ਲਾਗੂ ਕੀਤੀ ਜਾਣ ਵਾਲੀ ਉਪਰੋਕਤ 113 ਪਰਿਯੋਜਨਾਵਾਂ ਨੂੰ ਪ੍ਰਸਾਸ਼ਨਿਕ ਮੰਜੂਰੀ ਪ੍ਰਦਾਨ ਕੀਤੀ ਹੈ।

          ਇਸ ਸਬੰਧ ਵਿਚ ਇਥ ਅਧਿਕਾਰਕ ਬੁਲਾਰੇ ਨੇ ਦਸਿਆ ਕਿ 2 ਪਰਿਯੋਜਨਾਵਾਂ ਮਹਾਗ੍ਰਾਮ ਯੋਜਨਾ ਤਹਿਤ ਅਤੇ 108 ਪਰਿਯੋਜਨਾਵਾਂ ਗਾ੍ਰੀਮਣ ਸੰਵਰਧਨ ਪ੍ਰੋਗ੍ਰਾਮ ਤਹਿਤ ਮੰਜੂਰ ਕੀਤੀ ਗਈਆਂ ਹਨ। ਇਸ ਤੋਂ ਇਲਾਵਾ 3 ਪਰਿਯੋਜਨਾਵਾਂ ਸੀਵਰੇਜ ਅਤੇ ਸਵੱਛਤਾ ਦੇ ਤਹਿਤ ਮੰਜੂਰ ਹਨ।

ਮਹਾਗ੍ਰਾਮ ਯੋਜਨਾ ਤਹਿਤ ਚਰਖੀ ਦਾਦਰੀ ਅਤੇ ਭਿਵਾਨੀ ਵਿਚ ਦੋ ਪਰਿਯੋਜਨਾਵਾਂ ‘ਤੇ 100.09 ਕਰੋੜ ਖਰਚ ਕੀਤੇ ਜਾਣਗੇ

          ਬੁਲਾਰੇ ਨੇ ਦਸਿਆ ਕਿ ਮਹਾਗ੍ਰਾਮ ਯੋਜਨਾ ਤਹਿਤ ਮੰਜੂਰ ਦੋ ਪਰਿਯੋਜਨਾਵਾਂ ਵਿਚ ਜਲ ਸਪਲਾਈ ਯੋਜਨਾ ਬੌਂਦ ਕਲਾਂ ਦਾ ਵਿਸਤਾਰ, ਪੰਪਿੰਗ ਅਤੇ ਡੀਆਈ ਪਾਇਪਲਾਇਨ ਵਿਛਾ ਕੇ ਲੋਹਾਰੂ ਨਹਿਰ ਤੋਂ ਪਿੰਡ ਬੌਂਦ ਕਲਾਂ , ਬਾਸ, ਬੌਂਦ ਖੁਰਦ ਵਿਚ 4 ਮੌਜੂਦਾ ਜਲ ਕੰਮਾਂ ਲਈ ਪਾਣੀ ਉਪਲਬਧ ਕਰਾਉਣਾ ਸ਼ਾਮਿਲ ਹਨ। ਇਸ ‘ਤੇ 69.70 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸੀ ਤਰ੍ਹਾ ਨਾਲ ਪਿੰਡ ਧਨਾਨਾ, ਜਿਲ੍ਹਾ ਭਿਵਾਨੀ ਵਿਚ ਸੀਵਰੇਜ ਸਹੂਲਤ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਦੇ ਨਿਰਮਾਣ ‘ਤੇ 33.39 ਕਰੋੜ ਰੁਪਏ ਖਰਚ ਕੀਤੇ ਜਾਣਗੇ।

          ਬੁਲਾਰੇ ਨੇ ਦਸਿਆ ਕਿ ਯਮੁਨਾਨਗਰ, ਝੱਜਰ ਅਤੇ ਫਰੀਦਾਬਾਦ ਵਿਚ ਸੀਵਰੇਜ ਅਤੇ ਸਵੱਛਤਾ ਦੀ 3 ਪਰਿਯੋਜਨਾਵਾਂ ਨੂੰ ਮੰਜੂਰੀ ਦਿੱਤੀ ਗਈ ਹੈ।

          ਪਰਿਯੋਜਨਾਵਾਂ ਵਿਚ ਫਰੀਦਾਬਾਦ ਦੇ ਡਿਵੀਜਨ ਦਫਤਰ ਵਿਚ 1.49 ਕਰੋੜ ਰੁਪਏ ਦੀ ਲਾਗਤ ਨਾਲ ਲੈਬ ਦਾ ਨਿਰਮਾਣ ਕਰਵਾਇਆ ਜਾਵੇਗਾ। ਇਸੀ ਤਰ੍ਹਾ ਨਾਲ ਯਮੁਨਾਨਗਰ ਵਿਚ ਲੈਬ ਸਮੱਗਰੀ ਦੀ ਖਰੀਦ ਸਮੇਤ ਨਵੀਂ ਜਿਲ੍ਹਾ ਪੱਧਰੀ ਵੇਸਟ ਜਲ ਜਾਂਚ ਲੈਬ ‘ਤੇ 1.01 ਕਰੋੜ ਰੁਪਏ ਖਰਚ ਕੀਤੇ ਜਾਣਗੇ।

          ਜਿਲ੍ਹਾ ਝੱਜਰ ਦੇ ਬਹਾਦੁਰਗੜ੍ਹ ਵਿਚ ਸ਼ਹਿਰੀ ਅਤੇ ਗ੍ਰਾਮੀਣ ਜਲ ਸਪਲਾਈ ਲਈ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਵਿਚ ਲੈਬ ਭਵਨ ਦੇ ਨਿਰਮਾਣ ‘ਤੇ 60.41 ਲੱਖ ਰੁਪਏ ਖਰਚ ਕੀਤੇ ਜਾਣਗੇ।

ਗ੍ਰਾਮੀਣ ਸੰਵਰਧਨ ਪ੍ਰੋਗ੍ਰਾਮ ਦੇ ਤਹਿਤ 108 ਪਰਿਯੋਜਨਾਵਾਂ ਨੁੰ ਦਿੱਤੀ ਮੰਜੂਰੀ, ਖਰਚ ਹੋਣਗੇ 18.07 ਕਰੋੜ ਰੁਪਏ

          ਬੁਲਾਰੇ ਨੇ ਦਸਿਆ ਕਿ ਗ੍ਰਾਮੀਣ ਸੰਵਰਧਨ ਪ੍ਰੋਗ੍ਰਾਮ ਦੇ ਤਹਿਤ ਪ੍ਰਮੁੱਖ ਪਰਿਯੋਜਨਾਵਾਂ ਵਿਚ ਪੰਚਕੂਲਾ ਦੇ ਬਲਾਕ ਬਰਵਾਲਾ ਦੇ ਪਿੰਡ ਖੇਤਪਰਾਲੀ ਵਿਚ ਇਕ ਟਿਯੂਬਵੈਲ ਲਗਵਾਉਣ ‘ਤੇ 17.42 ਲੱਖ ਰੁਪਏ ਖਰਚ ਕੀਤੇ ਜਾਣਗੇ।

          ਇਸੀ ਤਰ੍ਹਾ ਨਾਲ ਪੰਚਕੂਲਾ ਦੇ ਬਰਵਾਲਾ ਬਲਾਕ ਦੇ ਪਿੰਡ ਨੰਗਲ ਮੋਗੀਨੰਦ ਵਿਚ ਟਿਯੂਬਵੈਲ ਲਗਵਾਉਣ ‘ਤੇ 17.43 ਲੱਖ ਰੁਪਏ ਖਰਚ ਕੀਤੇ ਜਾਣਗੇ।

          ਬੁਲਾਰੇ ਨੇ ਦਸਿਆ ਕਿ ਅੰਬਾਲਾ ਦੇ ਪਿੰਡ ਜੈਤਪੁਰਾ ਵਿਚ ਪੁਰਾਣੀ ਨੁਕਸਾਨਗ੍ਰਸਤ ਏਸੀ/ਪੀਵੀਸੀ ਪਾਇਪਲਾਇਨ ਦੀ ਥਾਂ ਡੀਆਈ ਜਲ ਸਪਲਾਈ ਪਾਇਪ ਲਾਇਨਾਂ ਦੇ ਵਿਛਾਉਣ ‘ਤੇ 63.22 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੀ ਤਰ੍ਹਾ ਨਾਲ ਅੰਬਾਲਾ ਦੇ ਨਰਾਇਣਗੜ੍ਹ ਦੇ ਪਿੰਡ ਕਲਾਲ ਮਾਜਰਾ ਵਿਚ ਪਾਇਪਲਾਇਨ ਵਿਛਾਉਣ ‘ਤੇ 24.98 ਲੱਖ ਰੁਪਏ ਅਤੇ ਅੰਬਾਲਾ ਦੇ ਨਗਾਵਾ ਪਿੰਡ ਦੀ ਕੱਚੀ ਗਲੀਆਂ ਵਿਚ ਨਵੀਂ ਜਲ ਸਪਲਾਈ ਪਾਇਪ ਲਾਇਨ ‘ਤੇ 21.18 ਅਤੇ ਅੰਬਾਲਾ ਦੇ ਪਿੰਡ ਪੁੱਲੇਵਾਲਾ ਵਿਚ ਪੁਰਾਣੀ ਜਲ ਸਪਲਾਈ ਲਾਇਨਾਂ ਨੁੰ ਬਦਲਣ ‘ਤੇ 24.44 ਲੱਖ ਰੁਪਏ ਅਤੇ ਯਮੁਨਾਨਗਰ ਦੇ ਪਿੰਡ ਰਾਜਪੁਰ ਦੀ ਕੱਚੀ ਗਲੀਆਂ ਵਿਚ ਨਵੀਂ ਜਲ ਸਪਲਾਈ ਲਾਇਨਾਂ ਵਿਛਾਉਣ ‘ਤੇ 23.82 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੀ ਤਰ੍ਹਾ, ਨਰਾਇਣਗੜ੍ਹ ਦੇ ਸੁੰਦਰਪੁਰ ਪਿੰਡ ਵਿਚ ਨਵੀਂ ਜਲ ਸਪਲਾਈ ਪਾਇਪ ਲਾਇਨ(ਬਿਨ੍ਹਾਂ ਢਕੇ) ਵਿਛਾਉਣ ਤੇ ਸੀਵਰੇਜ ‘ਤੇ 23.36 ਲੱਖ, ਪਿੰਡ ਸ਼ਹਿਜਾਦਪੁਰ ਦੇ ਪਾਣੀ ਦੀ ਸਪਲਾਈ ਤੇ ਸੀਵਰੇਜ ‘ਤੇ 23.63 ਲੱਖ ਰੁਪਏ, ਅੰਬਾਲਾ ਦੇ ਪਿੰਡ ਤੰਡਵਾਲ ਵਿਚ ਮੌਜੂਦਾ ਪੁਰਾਣੀ ਏਸੀ/ਪੀਵੀਸੀ ਜਲਸਪਲਾਈ ਲਾਇਨਾਂ ਨੁੰ ਬਦਲਣ ਤੇ ਡੀਆਈ ਵਿਛਾਉਣ ‘ਤੇ 23.94 ਲੱਖ ਰੁਪਏ ਅਤੇ ਯਮੁਨਾਨਗਰ ਦੇ ਪਿੰਡ ਤੇਵਰ ਵਿਚ ਜਲ ਸਪਲਾਈ ਪਾਇਪਲਾਇਨ ‘ਤੇ 24.97 ਲੱਖ ਰੁਪਏ ਖਰਚ ਕੀਤੇ ਜਾਣਗੇ। ਉੱਥੇ ਪੰਚਕੂਲਾ ਦੇ (ਧਾਨੀ) ਵਿਚ ਜਲ ਸਪਲਾਈ ਪਾਇਪ ਲਾਇਨ ਅਤੇ ਅੰਬਾਲਾ ਦੇ ਤੋਕਾ ਪਿੰਡ ਵਿਚ (ਐਫਐਚਟੀਸੀ) ਜਲ ਸਪਲਾਈ ‘ਤੇ ਲਾਇਨਾਂ ‘ਤੇ 21.98 ਲੱਖ ਰੁਪਏ, ਅੰਬਾਲਾ ਮੋਹਰਾ ਪਿੰਡ ਵਿਚ ਏਸੀ/ਪੀਵੀਸੀ ਦੀ ਪੁਰਾਣੀ ਜਲ ਸਪਲਾਈ ਪਾਇਪ ਲਾਇਨ ਨੂੰ ਬਦਲਣ ‘ਤੇ 91.16 ਲੱਖ ਰੁਪਏ, ਪੰਚਕੂਲਾ ਦੇ ਟੋੜਾ ਪਿੰਡ ਵਿਚ ਜਲ ਸਪਲਾਈ ਦੀ ਲਾਇਨਾਂ ਵਿਛਾਉਣ ‘ਤੇ 22.36 ਲੱਖ ਰੁਪਏ ਖਰਚ ਕੀਤੇ ਜਾਂਣਗੇ। ਬੁਲਾਰੇ ਨੇ ਦਸਿਆ ਕਿ ਯਮੁਨਾਨਗਰ ਦੇ ਬਲਾਕ ਪ੍ਰਤਾਪ ਨਗਰ ਪੂਰਨ ਸੀਵਰੇਜ ਸਹੂਲਤ ਅਤੇ ਐਸਟੀਪੀ ਦੇ ਨਿਰਮਾਣ ‘ਤੇ 23.87 ਲੱਖ ਰੁਪਏ ਖਰਚ ਕੀਤੇ ਜਾਣਗੇ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin